INDvNZ: ਕਿੱਥੇ ਬਣੇ ਕ੍ਰਿਕਟਰਾਂ ਦੇ ਨਾਂਅ 'ਤੇ ਪਕਵਾਨ, ਵੇਖੋ ਵੀਡੀਓ
ਵਿਸ਼ਵ ਕੱਪ 2019 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫ਼ਾਈਨਲ ਮੈਚ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ 'ਚ ਉਤਸ਼ਾਹ ਹੋਟਲਾਂ ਵਿੱਚ ਲੱਗੀਆਂ ਖ਼ਾਸ ਰੌਣਕਾਂ ਤੋਂ ਪਤਾ ਲੱਗ ਰਿਹਾ ਹੈ। ਲੁਧਿਆਣਾ ਦੇ ਇੱਕ ਹੋਟਲ ਵਿੱਚ ਮੈਨਿਊ ਵੀ ਮੈਚ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੈ। ਦੱਸ ਦਈਏ ਕਿ ਇੱਥੇ ਪਕਵਾਨਾਂ ਦੇ ਨਾਂਅ ਵੀ ਕ੍ਰਿਕਟਰਾਂ ਦੇ ਨਾਂਅ 'ਤੇ ਰੱਖ ਕੇ ਪੇਸ਼ ਕੀਤੀਆਂ ਗਈਆਂ ਹਨ।