ਖੇਤੀ ਕਾਨੂੰਨਾਂ ਨੂੰ ਲੈ ਕੇ ਪਰਮਿੰਦਰ ਢੀਂਡਸਾ ਨੇ SC ਦੇ ਫ਼ੈਸਲੇ ਦਾ ਕੀਤਾ ਸਵਾਗਤ
ਚੰਡੀਗੜ੍ਹ: ਸੁਪਰੀਮ ਕੋਰਟ ਵੱਲੋਂ ਤਿੰਨ ਖੇਤੀ ਕਾਰਨਾਂ ਨੂੰ ਲੈ ਕੇ ਲਾਈ ਗਈ ਰੋਕ 'ਤੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਪੰਜਾਬ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਘੱਟੋ-ਘੱਟ ਕਾਨੂੰਨ ਲਾਗੂ ਹੋਣ ਤੋਂ ਰੁਕੇ। ਉਨ੍ਹਾਂ ਕਮੇਟੀ ਬਣਾਉਣ ਦੇ ਫ਼ੈਸਲੇ 'ਤੇ ਕਈ ਸਾਰੇ ਸ਼ੰਕੇ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਜਿਹੜੀ ਕਮੇਟੀ ਬਣਾਈ ਹੈ ਉਸ ਕੋਲ ਕੀ ਅਧਿਕਾਰ ਹੋਣਗੇ ਕਮੇਟੀ ਦੇ ਫੈਸਲੇ ਸਰਕਾਰ ਨੂੰ ਲਾਗੂ ਕਰਨੇ ਲਾਜ਼ਮੀ ਹੋਣਗੇ ਜਾਂ ਨਹੀਂ। ਕਿਸਾਨਾਂ ਦੀ ਉਸ ਕਮੇਟੀ ਦੇ ਵਿੱਚ ਨੁਮਾਇੰਦਗੀ ਨਾ ਹੋਣ 'ਤੇ ਆਮ ਲੋਕਾਂ ਦੇ ਵਿੱਚ ਵੀ ਕਈ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਕਮੇਟੀ ਸਿਰਫ਼ ਸਮਾਂ ਟਪਾਉਣ ਵਾਸਤੇ ਬਣਾਈ ਗਈ ਹੈ।