ਪੰਜਾਬ

punjab

ETV Bharat / videos

ਕਿਸਾਨਾਂ ਵਾਂਗ ਮੋਤੀ ਮਹਿਲ ਦੇ ਬਾਹਰ ਲਾਂਵਾਂਗੇ ਧਰਨਾ: ਪਨਬੱਸ ਕੰਟਰੈਕਟ ਯੂਨੀਅਨ - Moti Mahal

By

Published : Mar 22, 2021, 6:55 PM IST

ਰੂਪਨਗਰ: ਨੰਗਲ ਦੇ ਬੱਸ ਡਿੱਪੂ ਵਿੱਚ ਨੰਗਲ ਪਨਬੱਸ ਕੰਟਰੈਕਟ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਅਤੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਨਾਲ ਕੀਤੀ ਗਈ ਭਾਰਤੀ ਨੂੰ ਬੰਦ ਕੀਤਾ ਜਾਵੇ ਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਕਿਰਤ ਕਨੂੰਨ ਲਿਆਂਦੇ ਗਏ ਹਨ, ਜਿਸ ਵਿੱਚ ਡਿਊਟੀ 8 ਤੋਂ 12 ਘੰਟੇ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕਿਸਾਨਾਂ ਵਾਂਗੂ ਉਹ ਵੀ ਮੋਤੀ ਮਹਿਲ ਅੱਗੇ ਧਰਨੇ 'ਤੇ ਬੈਠ ਜਾਣਗੇ।

ABOUT THE AUTHOR

...view details