ਸਰਪੰਚ ਦੀ ਖੁਦਕੁਸ਼ੀ ਦਾ ਇਨਸਾਫ ਲੈਣ ਲਈ ਸੜਕਾਂ 'ਤੇ ਉਤਰੇ ਲੋਕ - Fatehgarh Sahib news update
ਫ਼ਤਹਿਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਬਡਗੁਜਰਾਂ ਦੇ ਸਰਪੰਚ ਬਲਕਾਰ ਸਿੰਘ ਵੱਲੋਂ suicide of Sarpanch Balkar Singh Badgujran ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਭਖਦਾ ਜਾ ਰਿਹਾ ਹੈ। ਜਿਸ ਨੂੰ ਇਨਸਾਫ ਦਵਾਉਣ ਲਈ ਅਤੇ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਸਰਪੰਚ ਯੂਨੀਅਨ ਵੱਲੋ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਮੰਡੀ ਗੋਬਿੰਦਗੜ੍ਹ ਵਿਖੇ ਅਮਲੋਹ ਚੌਂਕ ਸਣੇ ਸ਼ਹਿਰ ਦੀ ਸਰਵਿਸ ਰੋਡ ਜਾਮ ਕਰ ਦਿੱਤੀ। ਇਸ ਦੌਰਾਨ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ। ਧਰਨਾਕਾਰੀਆਂ ਦਾ ਕਹਿਣਾ ਜੇਕਰ ਇਨਸਾਫ ਨਾ ਮਿਲਿਆ ਤਾਂ ਫੇਰ ਧਰਨਾ ਲਗਾਉਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਧਰਨੇ ਵਿੱਚ ਸਰਪੰਚ ਘੱਟ ਅਤੇ ਨਰੇਗਾ ਕਰਮੀ ਜਿਆਦਾ ਮੌਜੂਦ ਰਹੇ, ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਦਾ ਭਰੋਸਾ ਮਿਲਣ ਉਪਰੰਤ 4 ਘੰਟੇ ਬਾਅਦ ਧਰਨਾ ਚੁੱਕਿਆ ਗਿਆ।