ਧਰਮਿੰਦਰ ਨੇ ਕੀਤਾ ਪੁੱਤ ਦੀ ਜਿੱਤ ਦਾ ਦਾਅਵਾ - punjab
ਬਾਲੀਵੁੱਡ ਦੇ ਕਈ ਮਸ਼ਹੂਰ ਐਕਟਰ ਜੋਧਪੁਰ ਵਿਖੇ ਪਹੁੰਚੇ। ਇੱਥੇ ਪਹੁੰਚਣ ਵਾਲਿਆਂ 'ਚ ਐਕਟਰ ਪ੍ਰੇਮ ਚੋਪੜਾ, ਧਰਮਿੰਦਰ, ਜਤਿੰਦਰ ਤੇ ਬਾਲੀਵੁੱਡ ਵਿੱਚ ਵਿਲੇਨ ਦਾ ਕਿਰਦਾਰ ਨਿਭਾਉਣ ਵਾਲੇ ਰਣਜੀਤ ਦੇ ਘਰ ਇੱਕ ਵਿਆਹ ਸਮਾਰੋਹ ਵਿੱਚ ਆਏ ਸਨ। ਇਸ ਮੌਕੇ ਧਰਮਿੰਦਰ ਨੇ ਕਿਹਾ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੀ ਜਿੱਤ ਪੱਕੀ ਹੈ। ਉਨ੍ਹਾਂ ਕਿਹਾ ਕਿ ਸੰਨੀ ਦੇ ਪ੍ਰਸ਼ੰਸਕਾਂ ਵਿੱਚ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਪਿਆਰ ਕਰਦੇ ਹਨ, ਜਿੱਤ ਉੱਥੇ ਹੀ ਹੁੰਦੀ ਹੈ।