ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਲਾਨਾ ਮੇਲੇ ਦੀਆਂ ਤਿਆਰੀਆਂ ਮੁਕੰਮਲ - ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ
ਤਰਨਤਾਰਨ: ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ (First Head Granthi of Golden Temple) ਜੀ ਸਲਾਨਾ ਮੇਲਾ 6 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤਕ ਤਿੰਨ ਦਿਨ ਲਗਤਾਰ ਮੇਲੇ ਦੀ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਮਾਲਵਾ ਅਤੇ ਰਾਜਸਥਾਨ ਵਿਚੋ ਵੱਡੀ ਗਿਣਤੀ 'ਚ ਲੱਖਾਂ ਹੀ ਸ਼ਰਧਾਲੂ ਨਤਮਸਤਕ ਹੋਣ ਲਈ ਆਉਦੇ ਹਨ। ਇਥੇ ਲੋਕ ਦੂਰੋ ਦੂਰੋ ਪੁੱਤਰ ਦੀ ਦਾਤ ਲੈਣ ਲਈ ਸ਼ਰਧਾ ਨਾਲ ਘਰੋਂ ਮਿਸੇ ਪਰਸਾਦਾ, ਦਹੀ ਲਸੀ ਅਤੇ ਪਿਆਜ ਲੈ ਕੇ ਆਉਦੇ ਹਨ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਸਲਾਨਾ ਜੋੜ ਅੱਜ ਤੋ ਸ਼ੁਰੂ ਹੋ ਚੁੱਕਾ ਹੈ। ਕੱਲ੍ਹ ਬੁੱਧਵਾਰ ਸਵੇਰ 8 ਵਜੇ ਕਰੀਬ ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ। ਵੀਰਵਾਰ ਨੁੰ ਇਕ ਮਹਾਨ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਜਿਸ ਵਿਚ ਰਾਗੀ ਢਾਡੀ /ਕਵੀਸ਼ਰ/ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਅਤੇ ਬਾਬਾ ਬੰਤਾ ਸਿੰਘ ਮੁੰਡਾਪਿੰਡ ਵਾਲੇ /ਕਾਰ ਸੇਵਾ ਵਾਲੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਪੁੱਜੇ ਰਹੇ ਹਨ।