ਸਾਉਣ ਦਾ ਪਹਿਲਾਂ ਸੋਮਵਾਰ, ਮੰਦਰਾਂ ’ਚ ਸ਼ਿਵ ਭਗਤਾਂ ਦੀ ਲੱਗੀ ਭੀੜ
ਜਲੰਧਰ: ਪੂਰੇ ਦੇਸ਼ ਚ ਅੱਜ ਸਾਉਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਥਾਂ-ਥਾਂ ਵਿਖੇ ਮੰਦਰਾਂ ਚ ਸ਼ਿਵ ਭਗਤਾਂ ਦਾ ਤਾਂਤਾਂ ਲੱਗਿਆ। ਸੰਗਤ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਕਰ ਉਨ੍ਹਾਂ ਤੋਂ ਆਸ਼ਰੀਵਾਦ ਲੈ ਰਹੀਆਂ ਹਨ। ਜਲੰਧਰ ’ਚ ਸਿੱਧ ਸ਼ਕਤੀਪੀਠ ਸ੍ਰੀਦੇਵੀ ਤਲਾਬ ਮੰਦਰ ਵਿਖੇ ਵੀ ਸੰਗਤਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ। ਇਸ ਦੌਰਾਨ ਪੰਡਿਤ ਰਵੀ ਸ਼ਾਸਤਰੀ ਨੇ ਕਿਹਾ ਕਿ ਭਗਵਾਨ ਸ਼ਿਵ ਨੂੰ ਭੋਲੇ ਨਾਥ ਵੀ ਕਿਹਾ ਜਾਂਦਾ ਹੈ ਜਿਸ ਤੋਂ ਸਾਫ ਹੈ ਕਿ ਸ਼ਿਵਜੀ ਭਗਵਾਨ ਹਰ ਕਿਸੇ ਤੇ ਜਲਦੀ ਖੁਸ਼ ਹੋ ਜਾਂਦੇ ਹਨ ਅਤੇ ਆਪਣੇ ਭਗਤਾਂ ਨੂੰ ਮਨਚਾਹਾ ਅਸ਼ੀਰਵਾਦ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੋਂ ਲੈ ਕੇ ਸਾਉਣ ਮਹੀਨੇ ਦੇ ਹਰ ਸੋਮਵਾਰ ਸ਼ਿਵ ਭਗਤ ਇਸੇ ਤਰ੍ਹਾਂ ਮੰਦਰਾਂ ਵਿੱਚ ਆ ਕੇ ਸ਼ਿਵਲਿੰਗ ਤੇ ਭੇਲ ਪੱਤਰ ਅਤੇ ਕੱਚੀ ਲੱਸੀ ਨਾਲ ਪੂਜਾ ਅਰਚਨਾ ਕਰਦੇ ਹਨ।