ਮੁਕਤਸਰ ਡੀਸੀ ਵੱਲੋਂ ਸਫਾਈ ਅਭਿਆਨ ਦੀ ਸ਼ੁਰੂਆਤ - start cleaning statement
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਅਤੇ ਸਮਾਜਸੇਵੀਆਂ ਵੱਲੋਂ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ। ਮੁਕਤਸਰ ਸ਼ਹਿਰ ਸਫ਼ਾਈ ਪੱਖੋਂ ਪੰਜਾਬ ਦੇ ਸਭ ਤੋਂ ਪਿਛੜੇ ਸ਼ਹਿਰਾਂ ਵਿੱਚ ਆਉਂਦਾ ਹੈ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਮੁਕਤਸਰ ਖੁਦ ਸਵੇਰੇ ਥਾਂਦੇਵਾਲਾ ਰੋਡ ’ਤੇ ਸਮਾਜ ਸੇਵੀਆਂ ਨਾਲ ਰਲ ਕੇ ਸਫ਼ਾਈ ਅਭਿਆਨ ਸ਼ੁਰੂ ਕੀਤਾ ਗਿਆ। ਉੱਥੇ ਹੀ ਸ਼ਹਿਰ ਦੇ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਦੇਖ ਡਿਪਟੀ ਕਮਿਸਨਰ ਕਾਫ਼ੀ ਨਿਰਾਸ਼ ਹੋਏ ਅਤੇ ਨਗਰ ਕੌਂਸਲ ਦੀ ਮੌਕੇ ’ਤੇ ਹੀ ਕਲਾਸ ਲਗਾ ਦਿੱਤੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਸਾਨੂੰ ਸ਼ਹਿਰ ਦੀ ਸਫਾਈ ਦਾ ਜ਼ਿੰਮਾ ਆਪਣੇ ਆਪ ਲੈਣਾ ਚਾਹੀਦ ਹੈ। ਨਾਲ ਹੀ ਡਿਪਟੀ ਕਮਿਸ਼ਨਰ ਦਾ ਕਹਿਣਾ ਸੀ ਕਿ ਅਸੀਂ ਜਲਦ ਹੀ ਸ੍ਰੀ ਮੁਕਤਸਰ ਸਾਹਿਬ ਦੇ ਵਿਚ ਡਸਟਬਿਨ ਵਾੜਾ ਰੱਖਾਵਾਂਗੇ ਤਾਂ ਜੋ ਘਰਾਂ ਦਾ ਕੂੜਾ ਉਨ੍ਹਾਂ ਡਸਟਬਿਨਾਂ ਵਿੱਚ ਸੁੱਟਿਆ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇ।