ਪੱਲੇਦਾਰ ਯੂਨੀਅਨ ਵੱਲੋਂ ਕਣਕ ਨਾ ਚੁੱਕਣ ਖਿਲਾਫ ਕੀਤਾ ਪ੍ਰਦਰਸ਼ਨ
ਤਰਨਤਾਰਨ: ਹਲਕਾ ਖੇਮਕਰਨ ਅਧੀਨ ਦਾਣਾ ਮੰਡੀ ਮਾੜੀਮੇਘਾ ਵਿਚ ਕੰਮ ਕਰਦੇ ਪੱਲੇਦਾਰਾ ਨੇ ਇਕੱਤਰ ਹੋਕੇ ਟੈਡਰ ਮਾਲਕਾ ਖਿਲਾਫ ਨਾਹਰੇਬਾਜੀ ਕਰਦਿਆ ਚੋਧਰੀ ਬਲਦੇਵ ਸਿੰਘ ਨੇ ਕਿਹਾ ਕਿ ਵੀਹ ਦਿੰਨ ਤੋ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਸੀ ਵਿਹਲੇ ਬੈਠੇ ਹਾਂ ਕਣਕ ਸਰਕਾਰ ਜਾਂ ਆੜਤੀਆ ਦੀ ਹੈ ਪਰ ਰਾਖੀ ਸਾਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਕਈ ਵਾਰ ਹਥਿਆਰਬੰਦ ਵਿਆਕਤੀ ਆ ਕੇ ਕਣਕ ਚੁਕਣ ਦੀ ਕੋਸ਼ਿਸ ਕਰਦੇ ਹਨ ਇਸ ਲਈ ਅਸੀਂ ਕਣਕ ਦੀਆਂ ਬੋਰੀਆ 'ਤੇ 10-10 ਜਾਣੇ ਇਕ ਜਗ੍ਹਾ ਬੈਠ ਰਾਖੀ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕਣਕ ਦੀ ਚੋਰੀ ਹੋ ਜਾਦੀ ਹੈ ਤਾਂ ਉਸ ਦੀ ਘਾਟ ਗਰੀਬ ਪੱਲੇਦਾਰਾਂ ਨੂੰ ਪਾ ਦਿੱਤੀ ਜਾਂਦੀ ਹੈ । ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋ ਜਲਦੀ ਮੰਡੀ ਵਿਚੋਂ ਕਣਕ ਚੁਕਵਾਈ ਜਾਵੇ ਤਾ ਜੋ ਅਸੀ ਵੀ ਆਪਣੇ ਘਰ ਜਾਕੇ ਮਿਹਨਤ ਮਜ਼ਦੂਰੀ ਕਰ ਸਕੀਏ।