ਪਠਾਨਕੋਟ ਵਿੱਚ ਸਾਂਸਦ ਸਨੀ ਦਿਓਲ ਖ਼ਿਲਾਫ਼ ਪ੍ਰਦਰਸ਼ਨ ਆਪ ਆਗੂਆਂ ਨੇ ਸਾਧੇ ਨਿਸ਼ਾਨੇ - ਸਾਂਸਦ ਸਨੀ ਦਿਓਲ
ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ (Youth wing of Aadmi Party ) ਦੀ ਤਰਫੋਂ ਸਾਂਸਦ ਸਨੀ ਦਿਓਲ ਦਾ ਪੁਤਲਾ (Statue of MP Sunny Deol) ਫੂਕਿਆ ਗਿਆ। ਆਪ ਆਗੂ ਗੌਤਮ ਮਾਨ ਮੁਤਾਬਿਕ ਚੋਣਾਂ ਦੇ 3 ਸਾਲ ਬੀਤ ਜਾਣ ਦੇ ਬਾਵਜੂਦ ਲੋਕ ਸਭਾ ਗੁਰਦਾਸਪੁਰ ਦਾ ਵਿਕਾਸ ਤਾਂ ਦੂਰ ਦੀ ਗੱਲ ਹੈ ਸਨੀ ਦਿਓਲ ਤਾਂ ਗੁਰਦਾਸਪੁਰ ਦੇ ਲੋਕਾਂ ਅਤੇ ਹਲਕੇ ਦਾ ਹਾਲ ਜਾਨਣ ਵੀ ਮੁੰਬਈ ਤੋਂ ਪੰਜਾਬ ਨਹੀਂ (Did not return from Mumbai to Punjab) ਪਰਤੇ। ਉਨ੍ਹਾਂ ਕਿਹਾ ਕਿ ਹਲਕਾ ਗੁਰਦਾਸਪੁਰ ਵਿੱਚ ਲੋਕ ਸਭਾ ਲਾਵਾਰਿਸ ਹੋ ਗਈ ਹੈ ਅਤੇ ਸਾਂਸਦ ਸਨੀ ਦਿਓਲ (MP Sunny Deol) ਆਪਣੇ ਵੱਲੋਂ ਨਾ ਕੋਈ ਪ੍ਰੋਜੈਕਟ ਲਿਆ ਸਕੇ ਅਤੇ ਨਾ ਹੀ ਖੁਦ ਆਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਤੋਂ ਬਾਅਦ ਵੀ ਜੇਕਰ ਸੰਸਦ ਮੈਂਬਰ ਨਾ ਆਏ ਤਾਂ ਉਹ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇਣਗੇ।