ਓਵਰਲੋਡ ਟਿੱਪਰਾਂ ਨੂੰ ਬੰਦ ਕਰਨ ਲਈ ਵਿਧਾਇਕ ਰੌੜੀ ਨੂੰ ਦਿੱਤਾ ਮੰਗ ਪੱਤਰ - ਕੰਢੀ ਸੰਘਰਸ਼ ਕਮੇਟੀ
ਗੜ੍ਹਸ਼ੰਕਰ: ਇਲਾਕੇ ਵਿੱਚ ਧੜੱਲੇ ਨਾਲ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਅਤੇ ਗੜ੍ਹਸ਼ੰਕਰ-ਨੰਗਲ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈਕੇ ਕੰਢੀ ਸੰਘਰਸ਼ ਕਮੇਟੀ ਵਲੋਂ ਹਲਕਾ ਵਿਧਾਇਕ ਜੈਕਿਸਨ ਸਿੰਘ ਰੌੜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਫਦ ਨੇ ਵਿਧਾਇਕ ਰੌੜੀ ਨੂੰ ਦੱਸਿਆ ਕਿ ਇਲਾਕੇ ਵਿੱਚ ਨਜਾਇਜ਼ ਮਾਈਨਿੰਗ ਅਤੇ ਓਵਰਲੋਡ ਟਿੱਪਰਾਂ ਕਾਰਨ ਸੜਕਾਂ ਦਾ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ। ਜਿਸ ਨਾਲ ਰੋਜਾਨਾ ਹਾਦਸੇ ਵਾਪਰ ਰਹੇ ਹਨ। ਇਸ ਲਈ ਇਲਾਕੇ ਵਿੱਚ ਗੈਰਕਾਨੂੰਨੀ ਮਾਈਨਿੰਗ ਨੂੰ ਬੰਦ ਕਰਵਾਇਆ ਜਾਵੇ ਅਤੇ ਨੰਗਲ ਰੋਡ ਦੀ ਤੁਰੰਤ ਮੁਰੰਮਤ ਕਰਵੀ ਜਾਵੇ। ਵਿਧਾਇਕ ਰੌੜੀ ਨੇ ਵਫਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸਾਰਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦ ਹੀ ਸਬੰਧੀ ਉਚਿਤ ਕਦਮ ਚੁੱਕੇ ਜਾਣਗੇ।