ਰਾਜੋਆਣਾ ਦੀ ਰਿਹਾਈ ਮੰਗਣ ਨਾਲ ਸੁਖਬੀਰ ਬਾਦਲ ਦਾ ਅੱਤਵਾਦ ਸਮਰਥਕ ਚਿਹਰਾ ਨੰਗਾ ਹੋਇਆ: ਹਰੀਸ਼ ਸਿੰਗਲਾ - ਪਟਿਆਲਾ
ਪਟਿਆਲਾ: ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਤਵਾਦ ਸਮਰਥਕ ਚਿਹਰਾ ਪੰਜਾਬ ਦੇ ਹਿੰਦੂਆਂ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਜਿਹਾ ਜਾਣਬੁੱਝ ਵੋਟਾਂ ਖਾਤਰ ਰਾਜੋਆਣਾ ਦੀ ਰਿਹਾਈ ਦਾ ਸਮਰਥਨ ਕਰ ਰਹੇ ਹਨ। ਸ਼ਿਵ ਸੈਨਾ ਆਗੂ ਨੇ ਸੁਖਬੀਰ ਬਾਦਲ ਨੂੰ ਤੁਰੰਤ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣ ਬਾਰੇ ਕਿਹਾ ਕਿ ਸਜ਼ਾ ਜਾਫਤਾ ਮੁਲਜ਼ਮ ਬਲਵੰਤ ਸਿੰਘ ਰਾਜੋਆਣਾ ਦਾ ਬਚਾਅ ਕਰਨ ਵਾਲੇ ਕਦੇ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੋ ਸਕਦਾ।