ਬਸੰਤ ਪੰਚਮੀ ਦੇ ਤਿਉਹਾਰ ਤੇ ਸਿਆਸੀ ਰੰਗ ਭਾਰੂ ! - political kites on Basant Panchami
ਬਠਿੰਡਾ: ਬਸੰਤ ਪੰਚਮੀ ਦੇ ਤਿਉਹਾਰ ਤੇ ਸਿਆਸੀ ਰੰਗ ਭਾਰੂ ਹੁੰਦਾ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਵਿਚ ਬਾਜ਼ਾਰਾਂ ਵਿਚ ਪਤੰਗ ਲੈਣ ਪਹੁੰਚੇ। ਨੌਜਵਾਨਾਂ ਵੱਲੋਂ ਵੱਖ-ਵੱਖ ਸਿਆਸੀ ਆਗੂਆਂ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਲਗਾਤਾਰ ਸਿਆਸੀ ਆਗੂਆਂ ਨੂੰ ਆਪਣਾ ਆਈਡਲ ਮੰਨੇ ਜਾਣ ਤੋਂ ਬਾਅਦ ਇਨ੍ਹਾਂ ਦੀਆਂ ਤਸਵੀਰਾਂ ਵਾਲੇ ਪਤੰਗ ਉਡਾਉਣ ਦੀ ਇੱਛਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਉਧਰ ਦੂਸਰੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਸਿਆਸੀ ਲੋਕਾਂ ਦੀਆਂ ਤਸਵੀਰਾਂ ਵਾਲੇ ਪਤੰਗਾਂ ਦੀ ਡਿਮਾਂਡ ਜ਼ਰੂਰ ਹੈ, ਪਰ ਸਿਰਫ਼ ਇੱਕ ਦੋ ਸਿਆਸੀ ਲੀਡਰਾਂ ਦੀ ਵੱਧ ਡਿਮਾਂਡ ਹੈ।