'ਮੀਡੀਆ ਖ਼ਿਲਾਫ ਅਪਸ਼ਬਦ ਬੋਲਣ ਵਾਲਿਆਂ 'ਤੇ ਕੀਤੀ ਕਾਰਵਾਈ ਕੀਤੀ ਜਾਵੇ' - ਪਰਮਬੰਸ ਸਿੰਘ ਰੋਮਾਣਾ
ਫ਼ਰੀਦਕੋਟ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਚੌਥਾ ਥੰਮ ਹੈ। ਜਿਸ ਦੇਸ਼ ਦਾ ਮੀਡੀਆ ਆਜ਼ਾਦ ਨਹੀਂ ਹੋਵੇਗਾ, ਉਹ ਦੇਸ਼ ਅੱਜ ਵੀ ਗਿਆ ਤੇ ਕੱਲ ਵੀ ਗਿਆ। ਉਨ੍ਹਾਂ ਨੇ ਕਿਹਾ ਕਿ ਕੋਰੇਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਜਦੋਂ ਸੱਤਾਧਾਰੀ ਪਾਰਟੀਆਂ ਦੇ ਆਗੂ ਵੀ ਘਰਾਂ 'ਚ ਵੜ ਕੇ ਬੈਠੇ ਸਨ ਤਾਂ ਪ੍ਰੈਸ ਨੇ ਆਪਣਾ ਫਰਜ਼ ਨਿਰਪੱਖਤਾ ਨਾਲ ਨਿਭਾਇਆ ਅਤੇ ਪਹਿਲੀ ਫਰੰਟ ਲਾਇਨ ਤੇ ਰਹਿ ਕੇ ਲੋਕਾਂ ਨੂੰ ਇਸ ਮਹਾਂਮਾਰੀ ਖ਼ਿਲਾਫ ਜਾਗਰੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮੀਡੀਆ ਦੀ ਸ਼ਾਨ ਦੇ ਖ਼ਿਲਾਫ ਅਪਸ਼ਬਦ ਬੋਲਦਾ ਹੈ ਤਾਂ ਉਸ ਦੀ ਮੈਂ ਸਖਤ ਸ਼ਬਦਾਂ 'ਚ ਨਿੰਦਿਆ ਕਰਦਾ ਹਾਂ ਅਤੇ ਉਸ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਾ ਹਾਂ।