ਦਿੱਲੀ ਸਰਕਾਰ ਨੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ
ਨਵੀਂ ਦਿੱਲੀ: ਪ੍ਰਦੂਸ਼ਣ ਨੂੰ ਵੇਖਦੇ ਹੋਏ ਦਿੱਲੀ ਵਿਚ 10 ਸਾਲ ਪੁਰਾਣੀ ਡੀਜ਼ਲ ਕਾਰ ਦੀ ਰਜਿਸਟਰੇਸ਼ਨ ਰੱਦ (Delhi government cancels registration of diesel vehicles older than 10 years) ਕਰ ਦਿੱਤੀ ਗਈ ਹੈ।ਜੇਕਰ ਕੋਈ 10 ਸਾਲ ਪੁਰਾਣੀ ਡੀਜ਼ਲ ਕਾਰ ਲੈ ਕੇ ਸੜਕ ਉਤੇ ਨਿਕਲਦਾ ਹੈ ਤਾਂ ਉਸਦੀ ਕਾਰ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਸਕਰੈਪ ਦੇ ਭੇਜ ਦਿੱਤਾ ਜਾਵੇਗਾ।ਦਿੱਲੀ ਸਰਕਾਰ ਨੇ ਇਕ ਲੱਖ ਗੱਡੀ ਦੀ ਰਜਿਸਟਰੇਸ਼ਨ ਰੱਦ ਕੀਤੀ ਹੈ ਇਸਦੀ ਜਾਣਕਾਰੀ ਦਿੱਲੀ ਸਰਕਾਰ ਨੇ ਆਪਣੀ ਵੈਬਸਾਈਟ ਉਤੇ ਦਿੱਤੀ ਹੈ।ਦਿੱਲੀ ਸਰਕਾਰ ਨੇ ਪ੍ਰਦੂਸ਼ਣ (delhi air pollution issue) ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲਾ ਲਿਆ ਹੈ।ਦੂਜੇ ਰਾਜਾਂ ਵਿਚ ਵੇਚਣ ਲਈ ਸਰਕਾਰ ਵੱਲੋਂ ਐਨਓਸੀ ਜਾਰੀ ਕੀਤੀ ਜਾਵੇਗੀ।