ਸਿਹਤ ਸਹੂਲਤਾਂ ਚ ਮਾਨ ਸਰਕਾਰ ਹੋਈ ਫੇਲ੍ਹ, ਡੇਂਗੂ ਦੇ ਮਰੀਜਾਂ ਲਈ ਹਨ ਖ਼ਾਸ ਪ੍ਰਬੰਧ - Amritsar Civil Hospital
ਅੰਮ੍ਰਿਤਸਰ: ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ (Health facilities to the people of Punjab) ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਜਿਵੇਂ ਹੀ ਸੂਬੇ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਦੀ ਹੈ, ਉਵੇਂ ਹੀ ਸਰਕਾਰ ਆਪਣੇ ਕੀਤੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ। ਜਿਸ ਦੀ ਤਾਜ਼ਾ ਤਸਵੀਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ (Amritsar Civil Hospital) ਤੋਂ ਸਾਹਮਣੇ ਆਈ ਹੈ। ਜਿੱਥੇ ਡੇਂਗੂ ਵਾਰਡ ਨੂੰ ਲੈਕੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਇੱਥੇ ਡੇਂਗੂ ਮਰੀਜਾਂ ਦੇ ਬਚਾਅ ਦੇ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕੀਤੇ ਗਏ। ਇਸ ਮੌਕੇ ਮਰੀਜਾਂ ਦੀ ਜਾਨ ਨਾਲ ਜਿੱਥੇ ਪੰਜਾਬ ਸਰਕਾਰ (Punjab Govt) ਖ਼ਿਲਵਾੜ ਕਰ ਰਹੀ ਹੈ, ਉੱਥੇ ਹੀ ਹਸਪਤਾਲ ਪ੍ਰਸ਼ਾਸਨ ਦੀ ਵੀ ਅਣਗੇਲੀ ਸਾਹਮਣੇ ਆਈ ਹੈ।