ਅੰਮ੍ਰਿਤਸਰ 'ਚ ਰੇਲ ਗੱਡੀ ਹੇਠ ਆਉਣ ਨਾਲ ਵਿਅਕਤੀ ਦੀ ਹੋਈ ਮੌਤ - ਅਜਮੇਰ ਐਕਸਪ੍ਰੈਸ
ਅੰਮ੍ਰਿਤਸਰ ਵਿੱਚ ਸਿਵਲ ਹਸਪਤਾਲ ਫਾਟਕ ਦੇ ਕੋਲ ਬਿਆਸ ਵੱਲੋਂ ਆ ਰਹੀ ਅਜਮੇਰ ਐਕਸਪ੍ਰੈੱਸ ਗੱਡੀ ਦੇ ਹੇਠਾਂ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਖਤਿਆਰ ਸਿੰਘ ਨਾਂਅ ਦਾ ਇਹ ਵਿਅਕਤੀ ਬਿਆਸ ਤੋਂ ਅਜਮੇਰ ਐਕਸਪ੍ਰੈਸ ਗੱਡੀ ਵਿੱਚ ਆ ਰਿਹਾ ਸੀ।