ਹੈੱਡਫੋਨ ਲਗਾ ਕੇ ਰੇਲਵੇ ਟਰੈਕ ਉਤੇ ਘੁੰਮ ਰਿਹਾ ਸੀ ਵਿਅਕਤੀ, ਹੋਈ ਮੌਤ - jalandhar latest news
ਦੇਰ ਰਾਤ ਜਲੰਧਰ ਕਪੂਰਥਲਾ ਰੇਲ ਮਾਰਗ 'ਤੇ ਹੈੱਡਫੋਨ ਕੰਨਾਂ 'ਚ ਲਗਾਉਣ ਕਾਰਨ ਰੇਲ ਦੀ ਚਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਜੀਆਰਪੀ ਪੁਲਿਸ ਦੇ ਅਨੁਸਾਰ ਜਦੋਂ ਹਾਦਸਾ ਹੋਇਆ ਉਦੋਂ ਮ੍ਰਿਤਕ ਕੰਨਾਂ ਵਿੱਚ ਹੈੱਡਫੋਨ ਲਾ ਕੇ ਰੇਲਵੇ ਟ੍ਰੈਕ 'ਤੇ ਘੁੰਮ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਮਾਧੋ ਪੁੱਤਰ ਮੱਤੀ ਦੀ ਮੂਲ ਵਾਸੀ ਯੂਪੀ ਦੇ ਰੂਪ ਵਿੱਚ ਹੋਈ ਹੈ। ਹਾਦਸਾ ਡੀਏਵੀ ਹੋਟਲ ਦੇ ਨਜ਼ਦੀਕ ਕਬੀਰ ਨਗਰ ਗਲੀ ਨੰਬਰ ਤਿੰਨ ਸ਼ਿਵ ਮੰਦਿਰ ਦੇ ਕੋਲ ਹੋਇਆ। ਇਹ ਵਿਅਕਤੀ ਕੰਨਾਂ ਵਿੱਚ ਹੈੱਡਫੋਨ ਲਗਾ ਕੇ ਰੇਲਵੇ ਟਰੈਕ 'ਤੇ ਲੇਟਿਆ ਹੋਇਆ ਸੀ ਜਦੋ ਹੀ ਰੇਲ ਇਸ ਦੇ ਕੋਲ ਪੁੱਜੀ ਤਾਂ ਉੱਠਦੇ ਹੋਏ ਇਸ ਦਾ ਸਿਰ ਰੇਲ ਦੇ ਨਾਲ ਲੱਗਾ ਜਿਸ ਕਾਰਨ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਿਕ ਮਾਧੋ ਕਬੀਰ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੀ ਪਤਨੀ ਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ। ਪੁਲਿਸ ਨੇ 174 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਵਿੱਚ ਜਾਂਚ ਪੜਤਾਲ ਕਰ ਰਹੀ ਹੈ।