ਸਰਵਿਸ ਰਾਇਫਲ ਸਾਫ ਕਰਦੇ ਗੋਲੀ ਲੱਗਣ ਕਾਰਨ ਮੌਤ - ਬਖਸ਼ੀਸ਼ ਸਿੰਘ ਦੀ ਸਰਵਿਸ ਰਾਇਫਲ ਸਾਫ ਕਰਦੇ ਗੋਲੀ
ਤਰਨ ਤਾਰਨ: ਕਸਬਾ ਗੋਇੰਦਵਾਲ ਸਾਹਿਬ ਵਿਖੇ ਸਥਿਤ ਨਾਕਾ ਕਪੂਰਥਲਾ ਚੌਂਕ ਵਿਖੇ ਤੈਨਾਤ ਏ.ਐਸ.ਆਈ ਬਖਸ਼ੀਸ਼ ਸਿੰਘ ਦੀ ਸਰਵਿਸ ਰਾਇਫਲ ਸਾਫ ਕਰਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜਿਕਰਯੋਗ ਹੈ ਕਿ ਮ੍ਰਿਤਕ ਦੇ ਦੋ ਬੇਟੇ ਹਨ। ਇਸ ਮਾਮਲੇ ਸੰਬਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਬਖਸ਼ੀਸ਼ ਸਿੰਘ ਸਵੇਰੇ ਆਪਣੀ ਡਿਊਟੀ 'ਤੇ ਹਾਜ਼ਰ ਹੋਇਆ ਸੀ ਅਤੇ ਉਹ ਆਪਣੀ ਸਰਵਿਸ ਰਾਇਫਲ ਸਾਫ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਬਖਸ਼ੀਸ਼ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦਾ ਪੋਸਟ ਮਾਰਟਮ ਕਰਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤਾ ਗਿਆ ਹੈ।