MLA ਲਾਭ ਸਿੰਘ ਦੇ ਪਿਤਾ ਦੀ ਮੌਤ ਦੇ ਮਾਮਲੇ ਉੱਤੇ ਪੁਲਿਸ ਨੇ ਕੀਤਾ ਇਹ ਵੱਡਾ ਖੁਲਾਸਾ - Death Case of Father of MLA Labh Singh
ਲੁਧਿਆਣਾ: ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਦੇ ਪਿਤਾ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਡੀਐਮਸੀ ਹਸਪਤਾਲ ਦੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਨੇ ਕਿਹਾ ਕਿ ਉਸ ਦਿਨ 22 ਸਤੰਬਰ ਜਾਣਕਾਰੀ ਮਿਲੀ ਸੀ ਕਿ MLA Labh Singh father death case ਪੁਆਇਜ਼ਨ ਕੇਸ ਆਇਆ ਸੀ। ਪਰ, ਰੁੱਕਾ ਅੱਜ ਆਇਆ ਹੈ। ਉਸ ਦਿਨ ਰੁੱਕਾ ਨਹੀਂ ਮਿਲਿਆ ਸੀ, ਕਿਉਂਕਿ ਉਸ ਦਿਨ ਲੋਕਲ ਹਸਪਤਾਲ ਪਹਿਲਾਂ ਲੈ ਕੇ ਗਏ ਸੀ ਅਤੇ ਉੱਥੋ ਦੀ ਪੁਲਿਸ ਨੂੰ ਸੂਚਨਾ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਜਾਣਕਾਰੀ ਮਿਲੀ ਕਿ ਐਮਐਲਏ ਲਾਭ ਸਿੰਘ ਦੇ ਪਿਤਾ ਦਰਸ਼ਨ ਸਿੰਘ ਦਾ ਦੇਹਾਂਤ ਹੋ ਗਿਆ ਹੈ, ਤਾਂ ਹਸਪਤਾਲ ਆਪਣੀ ਕਾਰਵਾਈ ਕਰਨ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਬਰਨਾਲਾ ਲੈ ਜਾਈ ਜਾਵੇਗੀ, ਜਿੱਥੇ ਪੋਸਟਮਾਰਟਮ ਹੋਵੇਗਾ। ਦੱਸ ਦਈਏ ਕਿ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਵਿਖੇ ਦਾਖਲ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
Last Updated : Sep 27, 2022, 4:20 PM IST