14 ਮਾਰਚ 2023 ਨੂੰ ਮਨਾਈ ਜਾਵੇਗੀ ਬਾਬਾ ਅਕਾਲੀ ਫੂਲਾ ਸਿੰਘ ਦੀ ਬਰਸੀ - Death anniversary of Baba Akali Phula Singh
ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਜਰਨੈਲ (The great general of the Sikh nation) ਅਤੇ ਸ਼੍ਰੋਮਣੀ ਅਕਾਲੀ ਬੁੱਢਾ ਦਲ (Shiromani Akali Budha Dal) ਦੇ 6ਵੇਂ ਜਥੇਦਾਰ ਬਾਬਾ ਅਕਾਲੀ ਫੁਲਾ ਸਿੰਘ ਦੀ ਬਰਸੀ ਨੂੰ 200 ਸਾਲ ਪੁਰੇ ਹੋਣ ‘ਤੇ ਦੁਸਰੀ ਸ਼ਤਾਬਦੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਹ ਸਮਾਰੋਹ ਅਕਾਲੀ ਫੂਲਾ ਸਿੰਘ ਬੁਰਜ (Akali Phula Singh Burj) ਵਿਖੇ 14 ਮਾਰਚ 2023 ਨੂੰ ਸੰਤ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਪੰਜਾਂ ਤਖ਼ਤਾਂ ਦੇ ਸਿੰਘ ਸਾਹਿਬਾਨ ਨਾਲ ਵਿਚਾਰ ਵਟਾਂਦਰਾ ਕਰ ਸਮਾਗਮ ਉਲੀਕੇ ਜਾਣਗੇ।