ਮੀਂਹ ਬਣਿਆ ਆਫ਼ਤ, ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ - Rain In Punjab
ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਵੀ ਬੀਤੇ ਸ਼ਨੀਵਾਰ ਨੂੰ ਪਏ ਮੀਂਹ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਗ਼ਰੀਬ ਲੋਕਾਂ ਦੇ ਘਰਾਂ ਵਿੱਚ ਤਰੇੜਾਂ ਆ ਗਈਆਂ (situation like flood in Mansa) ਹਨ ਅਤੇ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ। ਕਿਸਾਨ ਅਤੇ ਮਜ਼ਦੂਰ ਸਰਕਾਰ ਅੱਗੇ ਤੁਰੰਤ ਪਿੰਡਾਂ ਦਾ ਦੌਰਾ ਕਰਕੇ ਮੁਆਵਜ਼ਾ ਦੇਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅੱਗੇ ਅਪੀਲ ਹੀ ਕਰ ਸਕਦੇ ਹਾਂ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਰੋਂਦਿਆਂ ਦੀਆਂ ਅੱਖਾਂ ਪੂੰਝ ਦੇਵੇ ਤਾਂ ਕੁਝ ਰਾਹਤ ਹੋਵੇਗੀ, ਪਰ ਉਨ੍ਹਾਂ ਦੀ ਪੱਕਣ 'ਤੇ ਆਈ ਫਸਲ ਬਿਲਕੁਲ ਬਰਬਾਦ ਹੋ ਗਈ ਹੈ। ਇੱਥੇ ਉਨ੍ਹਾਂ ਵੱਲੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ 'ਤੇ ਲੈ ਗਏ ਕਿ ਝੋਨੇ ਦੀ ਬਿਜਾਈ ਕੀਤੀ (Damage of paddy) ਗਈ ਸੀ।