ਦਲਿਤ ਨੌਜਵਾਨ ਨਾਲ ਧਨਾਢ ਲੋਕਾਂ ਨੇ ਕੀਤੀ ਕੁੱਟਮਾਰ , ਵੀਡੀਓ ਵਾਇਰਲ - ਨੌਜਵਾਨ ਨਾਲ ਧਨਾਢ ਲੋਕਾਂ ਨੇ ਕੀਤੀ ਕੁੱਟਮਾਰ
ਮਾਨਸਾ: ਜ਼ਿਲ੍ਹੇ ਦੇ ਪਿੰਡ ਉੱਡਤ ਭਗਤਰਾਮ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰੰਜਿਸ਼ ਦੇ ਚੱਲਦਿਆਂ ਇਕ ਦਲਿਤ ਨੌਜਵਾਨ ਨੂੰ ਧਨਾਢ ਲੋਕਾਂ ਨੇ ਆਪਣੇ ਘਰ ਵਿੱਚ ਦਰੱਖਤ ਦੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦਾ ਸਿਰ ਪਾੜ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦਲਿਤ ਨੌਜਵਾਨ ਨੂੰ ਛੁਡਵਾਇਆ ਅਤੇ ਬਾਅਦ ਵਿੱਚ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਸ ਮਾਮਲੇ ਦੀ ਅਜੇ ਪੂਰ ਤਰ੍ਹਾਂ ਜਾਂਚ ਜਾਰੀ ਹੈ।
TAGGED:
ਦਲਿਤ ਨੌਜਵਾਨ ਨੂੰ ਛੁਡਵਾਇਆ