ਕੁਲਭੂਸ਼ਣ ਦੀ ਰਿਹਾਈ 'ਤੇ ਦਲਬੀਰ ਕੌਰ ਨੇ ਕੀ ਕਿਹਾ? - kulbhushan jadhav
ਬੁੱਧਵਾਰ ਨੂੰ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਹੱਕ 'ਚ ਆਏ ਫ਼ੈਸਲੇ 'ਤੇ ਖੁਸ਼ੀ ਜਤਾਉਂਦਿਆਂ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਕੁਲਭੂਸ਼ਣ ਨੂੰ ਭਾਰਤ ਲਿਆਉਣ ਦੀ ਉਮੀਦਾਂ ਵੱਧ ਗਈਆਂ ਹਨ। ਇਸ ਦੇ ਨਾਲ ਹੀ ਦਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ 'ਤੇ ਪੂਰੀ ਤਰ੍ਹਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ । ਦਲਬੀਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਅਭਿਨੰਦਨ ਨੂੰ ਛੱਡਣਾ ਪਾਕਿਸਤਾਨ ਦੀ ਮਜ਼ਬੂਰੀ ਸੀ, ਉਸੇ ਤਰ੍ਹਾਂ ਕੁਲਭੂਸ਼ਣ ਨੂੰ ਵੀ ਛੱਡਣਾ ਉਸ ਦੀ ਮਜਬੂਰੀ ਬਣ ਚੁੱਕੀ ਹੈ।