ਦੋਧੀ ਡੇਅਰੀ ਯੂਨੀਅਨ ਨੇ ਕਿਸਾਨਾਂ ਦੀ ਹਮਾਇਤ 'ਚ ਦਿੱਲੀ ਭੇਜਿਆ ਦੁੱਧ - ਦੋਧੀ ਡੇਅਰੀ ਯੂਨੀਅਨ ਵੱਲੋਂ 2 ਹਜ਼ਾਰ ਲੀਟਰ ਦੁੱਧ
ਮਾਨਸਾ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਿੱਲੀ ਦੀਆਂ ਸਰਹੱਦਾਂ 'ਤੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਉੱਥੇ ਹੀ ਹਰ ਵਰਗ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਇਸ ਸੰਘਰਸ਼ ਨੂੰ ਹਰ ਵਰਗ ਵੱਲੋਂ ਲੋੜੀਂਦਾ ਸਾਮਾਨ ਦਿੱਲੀ ਭੇਜਿਆ ਜਾ ਰਿਹਾ ਹੈ। ਮਾਨਸਾ ਦੀ ਦੋਧੀ ਡੇਅਰੀ ਯੂਨੀਅਨ ਵੱਲੋਂ 2 ਹਜ਼ਾਰ ਲੀਟਰ ਦੁੱਧ ਅਤੇ ਘਿਓ ਦਿੱਲੀ ਧਰਨੇ ਵਿੱਚ ਲੈ ਕੇ ਰਵਾਨਾ ਹੋਏ ਹਨ। ਇਸ ਮੌਕੇ ਦੋਧੀ ਯੂਨੀਅਨ ਦੇ ਮੈਂਬਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੂੰਜੀਪਤੀਆਂ ਨੂੰ ਮੁਨਾਫ਼ਾ ਪਹੁੰਚਾਉਣ ਲਈ ਖੇਤੀ ਕਾਨੂੰਨਾਂ ਲਿਆਂਦੇ ਹਨ। ਖੇਤੀ ਕਾਨੂੰਨ ਨਾਲ ਜਿੱਥੇ ਕਿਸਾਨੀ ਤਬਾਹੀ ਦੇ ਕੰਢੇ ਆ ਜਾਵੇਗੀ।