ਸ੍ਰੀ ਮੁਕਤਸਰ ਸਾਹਿਬ 'ਚ ਪ੍ਰਸ਼ਾਸਨ ਨੇ ਤੀਜੇ ਦਿਨ ਕਰਫਿਊ 'ਚ ਦਿੱਤੀ ਥੋੜ੍ਹੀ ਢਿੱਲ - curfew relaxation
ਸ੍ਰੀ ਮੁਕਤਸਰ ਸਾਹਿਬ ਵਿੱਚ ਪ੍ਰਸ਼ਾਸਨ ਦੇ ਵੱਲੋਂ ਤੀਜੇ ਦਿਨ ਕਰਫਿਊ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਗਈ, ਜਿਸ ਵਿੱਚ ਦੁੱਧ ਸੇਵਾਵਾਂ, ਰਾਸ਼ਨ ਸੇਵਾਵਾਂ ਜਾਂ ਫਿਰ ਮੈਡੀਕਲ ਸੇਵਾਵਾਂ ਵਿੱਚ ਢਿੱਲ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਰਫਿਊ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਰਾਸ਼ਨ ਵਾਲਿਆਂ ਨੂੰ ਘਰ ਵਿੱਚ ਹੀ ਰਾਸ਼ਨ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ।