ਕੋਵਿਡ-19: PGI ਤੋਂ ਕੈਂਸਰ ਦੇ ਮਰੀਜ਼ਾਂ ਨੂੰ ਮਿਲੀ ਛੁੱਟੀ, DC ਦਫ਼ਤਰ 'ਚ ਨਹੀਂ ਮਿਲੇ ਨਾਕਿਆਂ ਤੋਂ ਛੁਟਕਾਰੇ ਲਈ ਪਾਸ - ਚੰਡੀਗੜ੍ਹ ਪੀਜੀਆਈ
ਚੰਡੀਗੜ੍ਹ ਵਿੱਚ ਲੱਗੇ ਕਰਫਿਊ ਕਾਰਨ ਪੀਜੀਆਈ ਤੋਂ ਕੈਂਸਰ ਦਾ ਇਲਾਜ ਕਰਵਾ ਵਾਪਸ ਘਰ ਪਰਤਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪੀਜੀਆਈ ਦੇ ਵੱਲੋਂ ਦੂਸਰੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਲਿਖਤੀ ਰੂਪ ਦੇ ਵਿੱਚ ਕਲੀਰੈਂਸ ਤਾਂ ਦਿੱਤੀ ਜਾ ਰਹੀ ਹੈ ਪਰ ਨਾਕਿਆਂ ਕਰਫਿਊ ਦੇ ਚੱਲਦਿਆਂ ਮਰੀਜ਼ਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਇੱਕ ਪੀੜਤ ਨੇ ਦੱਸਿਆ ਕਿ ਉਹ ਤਕਰੀਬਨ ਇੱਕ ਘੰਟੇ ਤੋਂ ਡੀਸੀ ਦਫ਼ਤਰ ਦੇ ਵਿੱਚ ਚਰਖੀ ਦਾਦਰੀ ਜਾਣ ਲਈ ਪਾਸ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਵੀ ਅਫ਼ਸਰ ਸਿੱਧੇ ਮੂੰਹ ਗੱਲ ਨਹੀਂ ਕਰ ਰਿਹਾ।