ਜ਼ਮੀਨੀ ਵਿਵਾਦ ਦੇ ਚੱਲਦਿਆਂ ਮਾਰੇ ਗਏ ਵਿਅਕਤੀ ਦਾ ਪੁਲਿਸ ਵੱਲੋਂ ਕੀਤਾ ਗਿਆ ਸਸਕਾਰ - ਜ਼ਮੀਨੀ ਵਿਵਾਦ
ਹੁਸ਼ਿਆਰਪੁਰ ਵਿੱਚ ਜ਼ਮੀਨੀ ਵਿਵਾਦ ਦੇ ਚੱਲਦਿਆ ਹੱਤਿਆ (death due to land dispute in Hoshiarpur) ਕਰ ਦਿੱਤੀ ਗਈ ਸੀ। ਇਸ ਵਿਅਕਤੀ ਦੇ ਪਰਿਵਾਰ ਕੋਲ ਸਸਕਾਰ ਕਰਨ ਲਈ ਵੀ ਪੈਸੇ ਨਹੀਂ ਸਨ ਜਿਸ ਕਾਰਨ ਪੁਲਿਸ ਵੱਲੋਂ ਇਸ ਦਾ ਸਸਕਾਰ ਕੀਤਾ (cremation done by police) ਗਿਆ। ਬੀਤੇ ਦਿਨੀਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸਦਾ ਇਲਾਜ ਅਮ੍ਰਿੰਤਸਰ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਸੀ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਕਿਹਾ ਗਿਆ ਕਿ ਮ੍ਰਿਤਕ ਬਹੁਤ ਹੀ ਗਰੀਬ ਪਰਿਵਾਰ ਨਾਲ ਵਾਸਤਾ ਰੱਖਦਾ ਸੀ। ਇਸ ਕਾਰਨ ਉਨ੍ਹਾਂ ਦੇ ਪਰਿਵਾਰ ਕੋਲ ਪੈਸੇ ਨਹੀਂ ਸਨ। ਪੈਸੇ ਨਾ ਹੋਣ ਕਾਰਨ ਇਹ ਪਰਿਵਾਰ ਮੋਰਚਰੀ ਤੋਂ ਲਾਸ਼ ਨਹੀਂ ਲਿਆ ਪਾ ਰਿਹਾ ਸੀ ਇਸ ਕਾਰਨ ਪੁਲਿਸ ਵਿਭਾਗ ਵੱਲੋਂ ਇਸ ਪਰਿਵਾਕ ਦੀ ਸਹਾਇਤਾ ਕੀਤੀ ਗਈ ਹੈ।