ਫਾਜ਼ਿਲਕਾ 'ਚ ਮਨਰੇਗਾ ਵਿੱਚ ਘਪਲੇ ਨੂੰ ਲੈ ਕੇ ਸੀਪੀਆਈ ਵਰਕਰਾਂ ਨੇ ਕੀਤਾ ਹਾਈਵੇ ਜਾਮ - ਪੰਜਾਬ ਰਾਜਸਥਾਨ ਹਾਈਵੇ
ਜ਼ਿਲ੍ਹੇ ਵਿੱਚ ਮਨਰੇਗਾ ਦੇ ਚੱਲ ਰਹੇ ਕੰਮ ਵਿੱਚ ਘਪਲਿਆਂ ਨੂੰ ਲੈ ਕੇ ਸੀਪੀਆਈ ਦੇ ਵਰਕਰਾਂ ਨੇ ਮਜ਼ਦੂਰਾਂ ਦੇ ਨਾਲ ਮਿਲ ਕੇ ਪੰਜਾਬ ਰਾਜਸਥਾਨ ਹਾਈਵੇ ਨੂੰ ਜਾਮ ਕਰ ਦਿੱਤਾ। ਵਧੀਕ ਡਿਪਟੀ ਕਮਿਸ਼ਨਰ ਨਵਲ ਰਾਮ ਨੇ ਆ ਕੇ ਮਜ਼ਦੂਰਾਂ ਨੂੰ ਜਦੋਂ ਭਰੋਸਾ ਦਿੱਤਾ ਤਾਂ ਫਿਰ ਇਹ ਜਾਮ ਖੁੱਲਿਆ, ਇਸ ਮੌਕੇ ਸੀਪੀਆਈ ਪਾਰਟੀ ਦੇ ਆਗੂ ਹੰਸਰਾਜ ਗੋਲਡਨ ਨੇ ਦੱਸਿਆ ਕਿ ਮਨਰੇਗਾ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ ਘਪਲੇ ਚੱਲ ਰਹੇ ਹਨ ਅਤੇ ਮਨਰੇਗਾ ਵਿੱਚ ਕੰਮ ਕਰ ਰਹੇ ਕੁੱਝ ਕਰਮਚਾਰੀ ਮਿਲੀ ਭਗਤ ਕਰ ਗਰੀਬਾਂ ਦੇ ਪੈਸੇ ਹੜਪ ਰਹੇ ਹਨ। ਉਨ੍ਹਾਂ ਨੇ ਕਿਹਾ ਜਦੋਂ ਤੱਕ ਜ਼ਿਲ੍ਹਾ ਪ੍ਰਬੰਧਕੀ ਅਧਿਕਾਰੀ ਬਣਦੀ ਕਾਰਵਾਈ ਦਾ ਭਰੋਸਾ ਨਹੀਂ ਦਿੰਦੇ, ਉਦੋ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ।