Covid Center:ਸਮਾਜ ਸੇਵੀ ਸੰਸਥਾਂ ਨੇ ਤੀਜੇ ਕੋਵਿਡ ਸੈਂਟਰ ਦੀ ਕੀਤੀ ਸ਼ੁਰੂਆਤ - ਤੀਜਾ ਕੋਵਿਡ ਸੈਂਟਰ
ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਪਿੰਡ ਟਿੱਬਿਆਂ ਦੇ ਸਮਾਜ ਸੇਵੀ ਸੁਨੀਲ ਚੌਹਾਨ ਨੇ ਆਪਣੇ ਪਿੰਡ ਵਿੱਚ ਤੀਜਾ ਕੋਵਿਡ ਸੈਂਟਰ (Covid Center) ਖੋਲ੍ਹਿਆ ਹੈ।ਸਮਾਜ ਸੇਵੀ ਸੁਨੀਲ ਚੌਹਾਨ ਨੇ ਪਿੰਡ ਟਿੱਬਿਆਂ, ਹਾਜੀਪੁਰ ਅਤੇ ਪਿੰਡ ਬੋੜਾ 'ਚ ਪਿੰਡ ਦੀ ਪੰਚਾਇਤ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸੰਬੰਧੀ ਸੁਨੀਲ ਚੌਹਾਨ ਨੇ ਦੱਸਿਆ ਕਿ ਕੋਰੋਨਾ (Corona) ਦੀ ਮਹਾਂਮਰੀ ਨਾਲ ਨਜਿੱਠਣ ਲਈ 'ਮੇਰਾ ਪਿੰਡ ਮੇਰੀ ਜਿੰਮੇਦਾਰੀ' ਮੁਹਿੰਮ ਤਹਿਤ ਲੋਕਾਂ ਦੇ ਸਹਿਯੋਗ ਨਾਲ ਪਿੰਡ ਬੋੜਾ 'ਚ ਆਲਮ ਚੌਹਾਨ ਦੇ ਘਰ ਦੇ ਬਾਹਰ ਸਥਿਤ ਦੁਕਾਨ ਵਿੱਚ ਤਿੰਨ ਬੈਡ ਦਾ ਕੋਵਿਡ ਸੈਂਟਰ ਬਣਾਇਆ ਗਿਆ।ਇਸ ਸੈਂਟਰ ਵਿਚ ਆਕਸੀਜਨ ਸਿਲੰਡਰ ਤੋਂ ਇਲਾਵਾ ਹੋਰ ਜ਼ਰੂਰੀ ਸਹੂਲਤਾਂ ਵੀ ਉਪਲਬੱਧ ਕਰਵਾਈਆ ਗਈਆਂ ਹਨ।