ਕੋਰੋਨਾ ਵਾਇਰਸ: ਸੱਚ ਸਾਹਮਣੇ ਆਉਣ 'ਤੇ ਹੱਥ ਖਿੱਚੇ ਪਿੱਛੇ
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਲਈ ਅੰਮ੍ਰਿਤਸਰ ਓਟ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿਸ ਦੇ ਲਈ ਬਿਸਤਰੇ ਇੱਕ ਟੈਂਟ ਹਾਊਸ ਤੋਂ ਮੰਗਵਾਏ ਗਏ, ਜਦੋ ਇਸ ਬਾਰੇ ਟੈਂਟ ਹਾਊਸ ਦੇ ਮਾਲਕ ਨੂੰ ਪਤਾ ਲੱਗਿਆ ਤਾਂ ਉਸ ਨੇ ਮੌਕੇ ਜਾ ਕੇ ਸਾਰੇ ਬਿਸਤਰੇ ਵਾਪਸ ਚੱਕ ਲਏ। ਟੈਂਟ ਹਾਊਸ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਝੂਠ ਬੋਲ ਕੇ ਬਿਸਤਰੇ ਮੰਗਵਾਏ ਗਏ ਕਿ ਇਥੇ ਕੁਝ ਡਾਕਟਰ ਬਾਹਰੋਂ ਆ ਰਹੇ ਹਨ, ਉਨ੍ਹਾਂ ਲਈ ਬਿਸਤਰੇ ਚਾਹੀਦੇ ਹਨ ਪਰ ਜਦੋ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਨ੍ਹਾਂ ਬਿਸਤਰਿਆਂ 'ਤੇ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਵੇਗਾ ਤਾਂ ਉਨ੍ਹਾਂ ਨੇ ਬਿਸਤਰੇ ਉਸੇ ਸਮੇਂ ਵਾਪਸ ਮੰਗਵਾ ਲਏ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਬਿਸਤਰੇ ਮੰਗਵਾਏ ਸਨ ਹੁਣ ਉਨ੍ਹਾਂ ਨੇ ਦੇ ਫੋਨ ਵੀ ਬੰਦ ਆ ਰਹੇ ਹਨ।