Corona vaccine: ਹਸਪਤਾਲ 'ਚ ਕੋਰੋਨਾ ਵੈਕਸੀਨ ਜਲਦ ਉਪਲੱਬਧ ਕਰਵਾਈ ਜਾਵੇ:ਬੀਜੇਪੀ
ਹੁਸ਼ਿਆਰਪੁਰ:ਕੋਰੋਨਾ ਤੋਂ ਬਚਣ ਲਈ ਵੈਕਸੀਨ ਲਗਾਈ ਜਾ ਰਹੀ ਹੈ।ਇਸ ਦੌਰਾਨ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਚ ਵੈਕਸੀਨ ਦੀ ਘਾਟ ਪਾਈ ਜਾ ਰਹੀ ਹੈ।ਇਸ ਨੂੰ ਲੈ ਕੇ ਬੀਜੇਪੀ ਦੇ ਆਗੂ ਓਂਕਾਰ ਚਾਹਲਪੁਰੀ ਨੇ ਸਿਵਲ ਸਰਜਨ ਨਾਲ ਮੁਲਾਕਾਤ ਕਰਕੇ ਹਸਪਤਾਲ ਵਿਚ ਵੈਕਸੀਨ ਦੀ ਮੰਗ ਨੂੰ ਪੂਰਾ ਕਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਸੇਵਾ ਸੰਗਠਨ ਵੱਲੋਂ ਹਸਪਤਾਲ ਦੇ ਮਰੀਜ਼ਾਂ ਵਿਚ ਫਰੂਟ ਵੀ ਵੰਡੇ ਗਏ ਹਨ।ਇਸ ਮੌਕੇ ਸਿਵਲ ਸਰਜਨ ਚਰਨਜੀਤਪਾਲ ਦਾ ਕਹਿਣਾ ਹੈ ਕਿ ਹਸਪਤਾਲ ਵਿਚ ਵੈਕਸੀਨ ਦੀ ਕਮੀ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ।ਸੇਵਾ ਸੰਗਠਨ ਵੱਲੋਂ ਮਰੀਜ਼ਾਂ ਨੂੰ ਫਰੂਟ ਅਤੇ ਭੋਜਨ ਵੰਡਿਆ ਗਿਆ ਹੈ।