ਨਵੇਂ ਸਾਲ ’ਤੇ ਵੀ ਕੋਰੋਨਾ ਦਾ ਪ੍ਰਕੋਪ ਜਾਰੀ, ਰਾਤ ਦੇ ਕਰਫ਼ਿਊ ’ਚ ਨਹੀਂ ਕੋਈ ਢਿੱਲ - ਨਵੇਂ ਸਾਲ ਉੱਤੇ ਰਾਤ ਦਾ ਕਰਫ਼ਿਊ
ਜਲੰਧਰ: ਦੇਸ਼ ਭਰ ’ਚ ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਜਸ਼ਨ ਮਨਾਇਆ ਜਾਂਦਾ ਹੈ, ਪਰ ਇਸ ਵਾਰ 31 ਦਸੰਬਰ ਦੀ ਰਾਤ ਮਨਾਏ ਜਾਣ ਵਾਲੇ ਜਸ਼ਨ ਫਿੱਕੇ ਪੈਂਦੇ ਜਾਪਦੇ ਹਨ। ਕਿਉਂਕਿ ਸਰਕਾਰ ਵੱਲੋਂ ਸੂਬੇ ’ਚ ਰਾਤ ਦੱਸ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਕਰਫ਼ਿਊ ਲਾਗੂ ਕੀਤਾ ਹੋਇਆ ਹੈ। ਕੋਰੋਨਾ ਦੇ ਚੱਲਦਿਆ ਹੋਟਲ ਮਾਲਕਾਂ ਨੂੰ ਕਰਫ਼ਿਊ ਤੋਂ ਪਹਿਲਾਂ ਨਵੇਂ ਸਾਲ ਮੌਕੇ ਪ੍ਰੋਗਰਾਮ ਬੰਦ ਕਰਵਾਉਣਾ ਹੋਵੇਗਾ। ਅਜਿਹੇ ਮਾਹੌਲ ’ਚ ਹੋਟਲ ਮਾਲਕਾਂ ਤੋਂ ਇਲਾਵਾ ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਲੋਕਾਂ ਵਿੱਚ ਵੀ ਮਾਯੂਸੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਪਹਿਲਾਂ ਹੀ ਹੋਟਲ ਤੇ ਮੈਰਿਜ ਪੈਲੇਸ ਵਾਲਿਆਂ ਨੂੰ ਕੋਰੋਨਾ ਕਾਰਨ ਖ਼ਾਸਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਜਿਹੇ ’ਚ ਹੁਣ ਰਾਤ ਦੇ ਕਰਫ਼ਿਊ ਦੇ ਚੱਲਦਿਆਂ ਉਨ੍ਹਾਂ ਦਾ ਧੰਦਾ ਚੌਪਟ ਹੀ ਸਮਝੋ।
Last Updated : Dec 19, 2020, 6:57 PM IST