ਕਾਂਗਰਸੀ ਵਿਧਾਇਕ ਬੇਰੀ ਨੇ ਕੇਂਦਰੀ ਬਜਟ ਦਾ ਵਿਰੋਧ ਕੀਤਾ - ਕੇਂਦਰ ਸਰਕਾਰ ਦੇ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ
ਜਲੰਧਰ: ਸੰਸਦ ਵਿੱਚ ਪੇਸ਼ ਹੋਏ ਆਮ ਬਜਟ ਦਾ ਜਲੰਧਰ ਦੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਨੇ ਅਤੇ ਉਨ੍ਹਾਂ ਦੇ ਕਾਰਜਕਰਤਾਵਾਂ ਸਮੇਤ ਵਿਰੋਧ ਕੀਤਾ ਗਿਆ ਹੈ। ਰਜਿੰਦਰ ਬੇਰੀ ਦਾ ਕਹਿਣਾ ਹੈ ਕਿ ਇਹ ਆਮ ਬਜਟ ਇੱਕ ਲੋਕ ਮਾਰੂ ਬਜਟ ਹੈ ਅਤੇ ਇਸ ਬਜਟ ਨੂੰ ਵੱਡੇ ਪਰਿਵਾਰਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਮੱਧਮ ਅਤੇ ਹੇਠਲੇ ਵਰਗ ਦੀ ਪਰਵਾਹ ਨਹੀਂ ਕੀਤੀ ਗਈ ਹੈ। ਸੰਸਦ ਵਿੱਚ ਬਜਟ ਸਤਰ ਚੱਲ ਰਿਹਾ ਹੈ ਅਤੇ ਆਮ ਬਜਟ ਪੇਸ਼ ਕੀਤਾ ਗਿਆ ਹੈ। ਕਾਂਗਰਸੀ ਵਿਧਾਇਕ ਨੇ ਆਮ ਬਜਟ ਵਿੱਚ ਕਹੀ ਗੱਲ ਦੇ ਖਿਲਾਫ਼ ਜਲੰਧਰ ਦੇ ਕੇਂਦਰ ਸਰਕਾਰ ਦੇ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਹੈ।