ਕਾਂਗਰਸ ਆਗੂ ਨੇ ਸੁਨੀਲ ਜਾਖੜ ਖ਼ਿਲਾਫ਼ ਕੱਢੀ ਜੰਮਕੇ ਭੜਾਸ, ਕਿਹਾ... - Congress leader targeted Sunil Jakhar
ਹੁਸ਼ਿਆਰਪੁਰ: ਪੰਜਾਬ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ ’ਤੇ ਹਨ। ਹੁਣ ਗੜ੍ਹਸ਼ੰਕਰ ਤੋਂ ਕਾਂਗਰਸ ਆਗੂ ਅਤੇ ਐਡਵੋਕੇਟ ਪੰਕਜ ਕਿਰਪਾਲ ਨੇ ਸੁਨੀਲ ਜਾਖੜ ਦੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ ਕਿਸੇ ਵੀ ਤਰ੍ਹਾਂ ਦੀ ਕਾਬਲੀਅਤ ਨਾਂ ਹੋਣ ਦੇ ਵਾਵਜੂਦ ਕਾਂਗਰਸ ਦਾ ਪੰਜਾਬ ਪ੍ਰਧਾਨ ਅਤੇ ਵਿਰੋਧੀ ਧਿਰ ਦਾ ਲੀਡਰ ਬਣਾਇਆ ਅੱਜ ਉਸ ਪਾਰਟੀ ਨੂੰ ਮਾੜਾ ਦੱਸ ਰਹੇ ਹਨ। ਪੰਕਜ ਕਿਰਪਾਲ ਨੇ ਕਿਹਾ ਸੁਨੀਲ ਜਾਖੜ ਅੰਬਿਕਾ ਸੋਨੀ ’ਤੇ ਕਟਾਕਸ਼ ਕਰ ਰਿਹਾ ਹੈ ਜਿਹੜਾ ਕਿ ਅੱਜ ਤੱਕ ਆਪਣੇ ਸਹਾਰੇ ਕੋਈ ਵੀ ਇਲੈਕਸ਼ਨ ਨਹੀਂ ਜਿੱਤ ਸਕਿਆ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਹਿੰਦੂਆਂ ਦੇ ਹੱਕਾਂ ਦੀ ਗੱਲ ਕਰ ਰਿਹਾ ਪਰ ਜਦੋ ਪੰਜਾਬ ਕਾਂਗਰਸ ਦਾ ਪ੍ਰਧਾਨ ਜਾ ਵੱਡੇ ਅਹੁਦਿਆਂ ’ਤੇ ਸੀ ਤਾਂ ਕਦੇ ਵੀ ਹਿੰਦੁਆਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਜਾਂ ਆਪਣਾ ਮਾਨਸਿਕ ਸੰਤੁਲਨ ਖੌਹ ਚੁੱਕਾ ਹੈ ਜਾਂ ਕਿਸੇ ਵੱਡੀ ਸਾਜਸ਼ ਤਹਿਤ ਬੋਲ ਰਿਹਾ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।