ਕਾਂਗਰਸ ਸਰਕਾਰ ਹਮੇਸ਼ਾ ਦਲਿਤ ਵਿਰੋਧੀ ਰਹੀ ਹੈ:ਡਾ.ਦਿਲਬਾਗ ਰਾਏ - ਬਸਪਾ
ਹੁਸ਼ਿਆਰਪੁਰ:ਬੀਜੇਪੀ ਦੇ ਸੀਨੀਅਰ ਆਗੂ ਡਾ.ਦਿਲਬਾਗ ਰਾਏ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਬਸਪਾ (BSP) ਦਾ ਉਹੀ ਹਾਲ ਕਰਨਗੇ ਜੋ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਕੀਤਾ ਸੀ।ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨੂੰ ਉਨ੍ਹਾਂ ਥਾਵਾਂ ਤੇ ਟਿਕਟਾਂ ਦੀ ਵੰਡ ਕੀਤੀ ਹੈ ਜਿਥੇ ਕਿ ਬਸਪਾ ਦਾ ਵਜੂਦ ਨਹੀਂ ਹੈ।ਇਸ ਮੌਕੇ ਡਾ.ਦਿਲਬਾਗ ਰਾਏ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਦਲਿਤ ਭਾਈਚਾਰੇ ਤੇ ਕਮੈਂਟ ਕਰਨ 'ਤੇ ਸ਼ਰਮ ਆਉਂਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਗਿਣਤੀ 37 ਤੋਂ 39 ਪ੍ਰਤੀਸ਼ਤ ਤੱਕ ਹੈ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ ਹਨ।