ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਫੱਤਣਵਾਲਾ ਨੇ ਕੀਤਾ ਪ੍ਰਦਰਸ਼ਨ - General Secretary Jagjit Singh Honey Fattanwala
ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹਨ।ਉਥੇ ਹੀ ਮੁਕਤਸਰ ਸਾਹਿਬ ਵਿਚ ਪੰਜਾਬ ਕਾਂਗਰਸ ਦੇ ਜਨਰਲ ਸੈਕਟਰੀ ਜਗਜੀਤ ਸਿੰਘ ਹਨੀ ਫੱਤਣਵਾਲਾ (General Secretary Jagjit Singh Honey Fattanwala)ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਜਗਜੀਤ ਸਿੰਘ ਹਨੀ ਫੱਤਣਵਾਲਾ ਦਾ ਕਹਿਣਾ ਸੀ ਕਿ ਸਾਡਾ ਪਰਿਵਾਰ ਬਹੁਤ ਪੁਰਾਣਾ ਸਿਆਸਤ ਵਿੱਚ ਸਿਆਸਤ ਕਰ ਰਿਹਾ ਹੈ। ਮੇਰੇ ਦਾਦਾ ਜੀ ਹਰਚੰਦ ਸਿੰਘ ਬਰਾੜ ਮੁਕਤਸਰ ਤੋਂ ਐੱਮ ਐੱਲ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਦਾ ਭਰਵਾ ਇੱਕਠ ਇਹ ਦਰਸਾਉਂਦਾ ਹੈ ਕਿ ਲੋਕ ਸਾਨੂੰ ਕਿੰਨਾ ਪਿਆਰ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੈਨੂੰ ਟਿਕਟ ਦੇਵੇ ਅਤੇ ਮੈਂ ਸੀਟ ਜਿੱਤ ਕੇ ਕਾਂਗਰਸ ਦੀ ਝੌਲੀ ਵਿਚ ਪਵਾਗਾਂ।