ਮੋਹਾਲੀ 'ਚ ਹੋਏ ਧਮਾਕੇ ਤੋਂ ਬਾਅਦ ਪੰਜਾਬ 'ਚ ਵਧਾਈ ਸੁਰੱਖਿਆ - security in Punjab after the Mohali blast
ਪਠਾਨਕੋਟ: ਮੋਹਾਲੀ ਵਿਖੇ ਹੋਏ ਧਾਮਕੇ (Threats in Mohali) ਤੋਂ ਬਾਅਦ ਪੁਲਿਸ (Police) ਵੱਲੋਂ ਆਪਣੇ ਥਾਣਿਆਂ ਦੀ ਸੁਰੱਖਿਆ ਵਧਾਈ ਜਾ ਰਹੀ ਹੈ ਅਤੇ ਅਜਿਹਾ ਹੀ ਕੁਝ ਸਰਹੱਦੀ ਜ਼ਿਲ੍ਹਾ ਪਠਾਨਕੋਟ (District Pathankot) ਵਿੱਚ ਵੀ ਦੇਖਣ ਨੂੰ ਮਿਲਿਆ। ਜਿੱਥੇ ਜ਼ਿਲ੍ਹੇ ਦੇ ਥਾਣਿਆਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਥਾਣਿਆਂ ਦੇ ਗੇਟਾਂ ਦੇ ਬਾਹਰ ਕੰਡਿਆਲੀ ਤਾਰ ਲਗਾ ਦਿੱਤੇ ਗਏ ਹਨ। ਸੁਰੱਖਿਆ ਕਾਰਨਾਂ ‘ਤੇ ਚੱਲਦੇ ਪੁਲਿਸ (Police) ਮੁਲਾਜ਼ਮਾਂ ਨੂੰ ਗੇਟ ਅਤੇ ਛੱਤ 'ਤੇ ਅਸਲੇ ਸਮੇਤ ਤਾਇਨਾਤ ਕੀਤਾ ਗਿਆ ਹੈ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।