'ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ' ਲਈ ਚਾਰ ਦਿਨਾਂ ਦਾ ਟਰੇਨਿੰਗ ਕੈਂਪ - ਗੜ੍ਹਸ਼ੰਕਰ ਦੇ ਪਿੰਡ ਖੰਨੀ ਹਰਜੀਆਣਾ
ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਖੰਨੀ ਹਰਜੀਆਣਾ ਵਿਖੇ ਵਣ ਮੰਡਲ ਅਫਸਰ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦੀ ਅਗਵਾਈ ਹੇਠ ਚਾਰ ਦਿਨਾਂ ਦਾ ਲਾਇਬਲੀ ਹੁੱਡ ਟ੍ਰੇਨਿੰਗ ਪ੍ਰੋਗਰਾਮ 'ਗਰੀਨ ਇੰਡੀਆ ਮਿਸ਼ਨ ਪ੍ਰੋਜੈਕਟ' ਅਧੀਨ ਯੂਟ ਅਤੇ ਬੈਗ ਅਤੇ ਮਿਠਿਆਈ ਦੇ ਡੱਬੇ ਬਣਾਉਣ ਦੀ ਟ੍ਰੇਨਿੰਗ ਸੈਲਫ ਹੈਲਪ ਗਰੁੱਪ ਨੂੰ ਦਿੱਤੀ ਗਈ। ਇਸ ਵਿੱਚ 30-32 ਮਹਿਲਾਵਾਂ ਨੇ ਭਾਗ ਲਿਆ। ਇਹ ਟ੍ਰੇਨਿੰਗ ਸ਼ਿਮਲਾ ਤੋਂ ਆਏ ਟ੍ਰੇਨਰ ਜਸਵੀਰ ਕੌਰ ਅਤੇ ਬਲਵੀਰ ਕੌਰ ਵਲੋਂ ਪ੍ਰੈਕਟੀਕਲ ਕਰਵਾ ਕੇ ਦਿੱਤੀ ਗਈ। ਵਣ ਮੰਡਲ ਅਫਸਰ ਸਤਿੰਦਰ ਸਿੰਘ ਵਣ ਰੇਂਜ ਅਫਸਰ ਗੜ੍ਹਸ਼ੰਕਰ ਵੱਲੋਂ ਗ੍ਰੀਨ ਇੰਡੀਆ ਮਿਸ਼ਨ ਬਾਰੇ ਦੱਸਿਆ ਗਿਆ। ਇਸ ਵਿਚ ਸਮਾਜਿਕ ਸਲਾਹਕਾਰ ਅਨੁਰਾਗ ਸ਼ਰਮਾ ਨੇ ਦੱਸਿਆ ਗਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹੈ। ਉਨ੍ਹਾਂ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਹੈ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।