ਨਜਾਇਜ਼ ਪਸ਼ੂ ਮੰਡੀ ਨੂੰ ਲੈਕੇ ਆਪਣੀ ਹੀ ਸਰਕਾਰ ਨੂੰ ਧਰਨੇ ਦੀ ਚੇਅਰਮੈਨ ਵੱਲੋਂ ਚਿੰਤਾਵਨੀ - ਮੰਤਰੀ
ਖੰਨਾ: ਨਜਾਇਜ਼ ਪਸ਼ੂ ਮੰਡੀ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਚੱਲ ਰਹੀ ਇਸ ਨਜਾਇਜ਼ ਪਸ਼ੂ ਮੰਡੀ ਦੇ ਖ਼ਿਲਾਫ਼ ਕਾਰਵਾਈ ਨਾ ਹੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਵੱਲੋਂ ਆਪਣੀ ਹੀ ਪਾਰਟੀ ‘ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਨੇ ਕਿਹਾ ਨੇ ਇਸ ਮੁੱਦ ਨੂੰ ਜ਼ਿਲ੍ਹਾਂ (Districts) ਪੱਧਰ ‘ਤੇ ਹੋਈ ਬੈਠਕ ਵਿੱਚ ਚੁੱਕਿਆ ਜਾਵੇ। ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਸਾਂਸਦ ਤੇ ਮੰਤਰੀ ਮੌਜੂਦ ਹੁੰਦੇ ਸਨ। ਕਿ ਇਸ ਨਾਜਾਇਜ਼ ਮੰਡੀ ਦੇ ਪੈਸਾ ਕਿਸ ਦੀ ਜੇਬ ਵਿੱਚ ਜਾ ਰਿਹਾ ਹੈ। ਤੇ ਇਸ ‘ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ। ਉਨ੍ਹਾਂ ਨੇ ਕਿਹਾ, ਕਿ ਜੇਕਰ ਜਲਦ ਹੀ ਇਸ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਧਰਨਾ ਲਗਾਉਣਗੇ।