ਰਾਸ਼ਟਰਮੰਡਲ ਖੇਡਾਂ ’ਚੋਂ ਤਗਮਾ ਜੇਤੂ ਖਿਡਾਰੀਆਂ ਦੀ ਸ਼ਾਨਦਾਰ ਸੁਆਗਤ, ਵੇਖੋ ਤਸਵੀਰਾਂ - Commonwealth Games medalists warmly welcomed
ਪਟਿਆਲਾ: ਭਾਰਤੀ ਜੋਧੇ ਰਾਸ਼ਟਰਮੰਡਲ ਖੇਡਾਂ 2022 'ਚੋਂ ਤਗਮੇ ਜਿੱਤ ਕੇ ਇੰਗਲੈਂਡ ਤੋਂ ਵਾਪਸ ਭਾਰਤ ਪਰਤ ਚੁੱਕੇ ਹਨ। ਪਟਿਆਲਾ ਵਿਖੇ ਸਾਰੇ ਤਮਗਾ ਜੇਤੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਰੇ ਖਿਡਾਰੀਆਂ ਦਾ ਢੋਲ ਵਜਾ ਕੇ ਅਤੇ ਪਟਾਕੇ ਚਲਾ ਕੇ ਜ਼ੋਰਦਾਰ ਸੁਆਗਤ ਕੀਤਾ ਗਿਆ ਹੈ। ਪਟਿਆਲਾ ਦੇ ਨੇਤਾ ਜੀ ਸੁਭਾਸ਼ ਚੰਦਰ ਇੰਸਟੀਚਿਊਟ ਵੱਲੋਂ ਇਹ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੋਨ ਤਗਮਾ ਜੇਤੂ ਖਿਡਾਰੀ ਮੀਰਾ ਬਾਈ ਚਾਨੂੰ ਅਤੇ ਵਿਕਾਸ ਠਾਕੁਰ ਵੱਲੋਂ ਆਪਣੀ ਜਿੱਤ ਬਾਰੇ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਹੋਰ ਮਿਹਨਤ ਕਰਕੇ ਦੇਸ਼ ਦਾ ਨਾਮ ਚਮਕਾਉਣਗੇ।