CM ਭਗਵੰਤ ਮਾਨ ਦੀ ਪਤਨੀ ਅਤੇ ਭੈਣ ਪਹੁੰਚੀ ਪਟਿਆਲਾ - Patiala News Update
ਪਟਿਆਲਾ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿੱਚ ਨਰਾਤਿਆਂ ਮੌਕੇ ਦਰਸ਼ਨ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਨਰਾਤਿਆਂ ਦੇ ਪਵਿੱਤਰ ਦਿਨਾਂ ਵਿਚ ਮਹਾਂਮਾਈ ਦੇ ਦਰਸ਼ਨ ਕੀਤੇ। ਉਥੇ ਹੀ, ਉਨ੍ਹਾਂ ਨੇ ਜਿਨ੍ਹਾਂ ਖਿਡਾਰੀਆਂ ਨੇ ਆਪਣੇ ਖੇਡ ਜੀਵਨ ਵਿੱਚ ਮੱਲਾਂ ਮਾਰੀਆਂ, ਉਨ੍ਹਾਂ ਨੂੰ ਸਾਈਕਲ, ਹਾਕੀ ਕਿੱਟਾਂ, ਵਾਲੀਬਾਲ ਕਿੱਟਾਂ ਅਤੇ ਕ੍ਰਿਕਟ ਕਿੱਟਾਂ ਦੇ ਕੇ ਸਨਮਾਨਤ ਕੀਤਾ। ਕਾਲੀ ਮਾਤਾ ਮੰਦਰ ਨਤਮਸਤਕ ਹੋਣ ਤੋਂ ਬਾਅਦ ਮੁੱਖ ਮੰਤਰੀ ਪਰਿਵਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਤਮਸਤਕ ਹੋਣ ਗਿਆ, ਜਿੱਥੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਉੱਥੋਂ ਦੇ ਐਸਜੀਪੀਸੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। Bhagwant Mann Wife Gurpreet Kaur Visit to Patiala