ਅਮਰਨਾਥ ਗੁਫਾ ਨੇੜੇ ਬੱਦਲ ਫਟਿਆ, ਸੁਰੱਖਿਆ ਕਰਮਚਾਰੀਆਂ ਨੇ 4000 ਸ਼ਰਧਾਲੂਆਂ ਨੂੰ ਬਚਾਇਆ - 4 ਹਜ਼ਾਰ ਸ਼ਰਧਾਲੂਆਂ ਨੂੰ ਤੁਰੰਤ ਸੁਰੱਖਿਅਤ
ਅਨੰਤਨਾਗ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਪਹਿਲਗਾਮ ਇਲਾਕੇ 'ਚ ਅਮਰਨਾਥ ਗੁਫਾ ਦੇ ਕੋਲ ਮੰਗਲਵਾਰ ਦੁਪਹਿਰ ਨੂੰ ਬੱਦਲ ਫੱਟਣ ਨਾਲ ਅਚਾਨਕ ਹੜ੍ਹ ਆ ਗਿਆ, ਫਿਲਹਾਲ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਅੱਜ ਦੁਪਹਿਰ ਕਰੀਬ 3 ਵਜੇ ਭਾਰੀ ਮੀਂਹ ਤੋਂ ਬਾਅਦ ਅਮਰਨਾਥ ਗੁਫਾ ਨੇੜੇ ਅਚਾਨਕ ਬੱਦਲ ਫੱਟ ਗਿਆ। ਹਾਲਾਂਕਿ, SDRF ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਨੇ ਕਰੀਬ 4 ਹਜ਼ਾਰ ਸ਼ਰਧਾਲੂਆਂ ਨੂੰ ਤੁਰੰਤ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ।