ਨਗਰ ਕੌਸਲ ਭਦੌੜ ਦੇ ਗੇਟ ਅੱਗੇ ਸਫ਼ਾਈ ਸੇਵਕਾਂ ਨੇ ਲਗਾਇਆ ਧਰਨਾ - ਨਗਰ ਕੌਸਲ ਭਦੌੜ
ਭਦੌੜ: ਨਗਰ ਕੌਂਸਲ ਭਦੌੜ MUNICIPAL COUNCIL BHADAUR ਹਮੇਸ਼ਾ ਹੀ ਆਰਥਿਕ ਪੱਖੋਂ ਜੂਝਦਾ ਆ ਰਿਹਾ ਹੈ ਅਤੇ ਅੱਜ ਸ਼ਨੀਵਾਰ ਨੂੰ ਨਗਰ ਕੌਂਸਲ ਭਦੌੜ ਦੇ ਗੇਟ ਅੱਗੇ ਸ਼ਹਿਰ ਅੰਦਰ ਸਫਾਈ ਕਰਨ ਵਾਲੇ ਸਫ਼ਾਈ ਸੇਵਕਾਂ ਨੇ ਸ਼ਹਿਰ ਵਿੱਚ ਸਫ਼ਾਈ ਦਾ ਕੰਮ ਬੰਦ ਕਰ ਆਪਣੀਆਂ ਤਨਖਾਹਾਂ ਨੂੰ ਲੈ ਕੇ ਨਾਅਰੇਬਾਜ਼ੀ Cleanliness workers protest in BHADAUR ਕਰਦਿਆਂ ਧਰਨਾ ਲਗਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਭਦੌੜ ਦੇ ਅਧੀਨ ਕੁੱਲ 35 ਸਫਾਈ ਕਰਮਚਾਰੀ ਸ਼ਹਿਰ ਦੀ ਸਫ਼ਾਈ ਲਈ ਰੱਖੇ ਹੋਏ ਹਨ, ਪਰੰਤੂ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਕਦੇ ਵੀ ਤਨਖਾਹ ਸਮੇਂ ਸਿਰ ਨਹੀਂ ਮਿਲੀ। ਜਿਸ ਕਾਰਨ ਹਰ 4-5 ਮਹੀਨਿਆਂ ਬਾਅਦ ਸਾਨੂੰ ਧਰਨਾ ਲਗਾ ਕੇ ਅਤੇ ਸਫ਼ਾਈ ਦਾ ਕੰਮ ਬੰਦ ਕਰਕੇ ਤਨਖ਼ਾਹਾਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਜਲਦ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।