Cleaning Workers:ਘੜਾ ਭੰਨ ਸਫ਼ਾਈ ਕਾਮਿਆਂ ਕੀਤਾ ਪਿੱਟ ਸਿਆਪਾ
ਲੁਧਿਆਣਾ:ਪੰਜਾਬ ਭਰ ਵਿਚ ਸਫ਼ਾਈ ਵਰਕਰਾਂ (Cleaning workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ (Protest) ਕੀਤਾ ਜਾ ਰਿਹਾ ਹੈ।ਇਸੇ ਲੜੀ ਤਹਿਤ ਨਗਰ ਕੌਂਸਲ ਜਗਰਾਉਂ ਦੇ ਸਫ਼ਾਈ ਵਰਕਰਾਂ ਨੇ ਜਗਰਾਉਂ ਵਿਚ ਘੜਾ ਭੰਨ (Break the pot) ਕੇ ਪਿੱਟ ਸਿਆਪਾ ਕੀਤਾ ਹੈ।ਇਸ ਮੌਕੇ ਪੰਜਾਬ ਸਰਕਾਰ(Government of Punjab) ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਹੈ।ਦੱਸਦੇਈਏ ਕਿ ਸਫ਼ਾਈ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਪਿਛਲੇ 19 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ।ਇਸ ਮੌਕੇ ਪ੍ਰਦਰਸ਼ਨਕਾਰੀ ਨੇ ਕਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਸਫ਼ਾਈ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।