ਡਾਕਟਰਾਂ ਤੇ ਆਪ ਦੇ ਵਰਕਰਾਂ 'ਚ ਹੋਈ ਝੜਪ, ਡਾਕਟਰਾਂ ਨੇ ਕੀਤੀ ਹੜਤਾਲ - ਡੀਐਸਪੀ ਗੁਰਜੀਤ ਸਿੰਘ ਰੋਮਾਣਾ
ਬਠਿੰਡਾ: ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਡਾਕਟਰਾਂ ਵਿੱਚ ਕਾਫ਼ੀ ਹੰਗਾਮਾ ਹੋਣ ਤੋਂ ਬਾਅਦ ਡਾਕਟਰ ਹੜਤਾਲ ਕਰ ਦਿੱਤੀ। ਪਿਛਲੇ ਦਿਨੀਂ ਬਲੱਡ ਬੈਂਕ ਵਿੱਚੋਂ ਥੈਲੇਸੀਮੀਆ ਦੇ ਕੁੱਝ ਬੱਚਿਆਂ ਨੂੰ ਐਚਆਈਵੀ ਬਲੱਡ ਚੜਾਉਣ ਦੇ ਮਾਮਲੇ ਨੂੰ ਲੈ ਕੇ ਬਲੱਡ ਬੈਂਕ ਦੇ ਕੁੱਝ ਕਰਮਚਾਰੀਆਂ ਨੂੰ ਪੁੱਛਗਿੱਛ ਵਿੱਚ ਦੋਸ਼ੀ ਪਾਇਆ ਗਿਆ ਸੀ। ਇਸ ਸਬੰਧੀ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ, ਇਸ ਲਈ ਅਸੀਂ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਅਪਸ਼ਬਦ ਬੋਲਣ ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਡੀਐਸਪੀ ਗੁਰਜੀਤ ਸਿੰਘ ਰਮਾਣਾ ਨੇ ਕਿਹਾ ਕਿ 2 ਵਿਆਕਤੀਆ ਨੂੰ ਰਾਉਡ ਅੱਪ ਕੀਤਾ ਹੈ। ਉਨ੍ਹਾਂ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।