ਰਾਮ ਲੀਲਾ ਦੇ ਚੱਲਦੇ ਦੋ ਧਿਰਾਂ ਵਿਚਾਲੇ ਝੜਪ - ਰਾਮ ਲੀਲਾ ਗੁਰੂਹਰਸਹਾਏ ਦੇ ਕ੍ਰਿਸ਼ਨ ਚੌਕ
ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਵਿੱਚ ਰਾਮ ਲੀਲਾ ਦੌਰਾਨ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਮਾਮਲੇ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁਝ ਲੋਕ ਕੁਰਸੀਆਂ ਨੂੰ ਇੱਕ ਦੂਜੇ ਉੱਤੇ ਸੁੱਟਦੇ ਹੋਏ ਨਜ਼ਰ ਆ ਰਹੇ ਹਨ। ਦੋ ਧਿਰਾਂ ਵਿਚਾਲੇ ਹੋਈ ਝੜਪ ਦੌਰਾਨ ਲੋਕਾਂ ਨੇ ਇੱਕ ਦੂਜੇ ਉੱਤੇ ਕੁਰਸੀਆਂ ਵਰ੍ਹਾਈਆਂ। ਇਹ ਰਾਮ ਲੀਲਾ ਗੁਰੂਹਰਸਹਾਏ ਦੇ ਕ੍ਰਿਸ਼ਨ ਚੌਕ ਵਿੱਚ ਹੋ ਰਹੀ ਸੀ।