ਕਿਰਾਏਦਾਰ ਅਤੇ ਮਕਾਲ ਮਾਲਕ ਵਿਚਾਲੇ ਝੜਪ, ਕਿਰਾਏਦਾਰ ਦਾ ਸਾਮਾਨ ਕੱਢੇ ਕੇ ਰੱਖਿਆ ਬਾਹਰ - ਸੁਲਤਾਨਵਿੰਡ ਰੋਡ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਬੀ ਡਵੀਜਨ ਦੇ ਅਧੀਨ ਆਉਦੇ ਇਲਾਕੇ ਦਾ ਹੈ, ਜਿਥੋਂ ਦੇ ਕਿਰਾਏ ਉੱਤੇ ਰਹਿਣ ਵਾਲੇ ਇੰਦਰਜੀਤ ਸਿੰਘ ਨੂੰ ਉਸ ਦੀ ਗੈਰਹਾਜ਼ਰੀ ਵਿਚ ਮਕਾਨ ਮਾਲਿਕ ਵਲੋਂ ਨਿਹੰਗ ਸਿੰਘਾਂ ਦੀ ਮਦਦ ਨਾਲ ਸਮਾਨ ਬਾਹਰ ਸੁੱਟ ਦਿੱਤਾ ਗਿਆ। ਇਸ ਸੰਬਧੀ ਕਿਰਾਏਦਾਰ ਇੰਦਰਜੀਤ ਸਿੰਘ ਵਲੋਂ ਹਾਈ ਕੋਰਟ ਵਿਚ ਕੇਸ ਚੱਲਣ ਦਾ ਹਵਾਲਾ ਦੇ ਕੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ, ਪਰ ਪੁਲਿਸ ਵਲੋਂ ਫਿਲਹਾਲ ਕੋਈ ਵੀ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ, ਮਕਾਨ ਮਾਲਕ ਜਸਵੀਰ ਸਿੰਘ ਨੇ ਕਿਹਾ ਕਿ ਇਹ ਮਕਾਨ ਉਨ੍ਹਾਂ ਦਾ ਹੈ, ਅਤੇ ਇੰਦਰਜੀਤ ਸਿੰਘ ਕਿਰਾਏ ਉੱਤੇ ਰਹਿੰਦਾ, ਇਸ ਉੱਤੇ ਕਬਜ਼ਾ ਕਰ ਬੈਠਾ ਹੈ ਜਿਸ ਲਈ ਉਸ ਨੂੰ ਘਰੋਂ ਕੱਢਿਆ ਗਿਆ।