CIA ਸਟਾਫ ਦੇ ਅੜਿੱਕੇ ਚੜਿਆਂ ਚੋਰ ਗਿਰੋਹ - CIA ਸਟਾਫ਼ ਜ਼ੀਰਾ ਪੁਲਿਸ
ਫਿਰੋਜ਼ਪੁਰ ਸੀ ਆਈ ਏ ਸਟਾਫ਼ ਜ਼ੀਰਾ ਪੁਲਿਸ ਵੱਲੋਂ ਲੁੱਟ ਖੋਹ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਮੋਟਰਸਾਈਕਲ ਅਤੇ 1 ਮੋਬਾਇਲ ਬਰਾਮਦ ਕੀਤਾ। CIA ਸਟਾਫ਼ ਜ਼ੀਰਾ ਪੁਲਿਸ ਵੱਲੋਂ ਹਲਕਾ ਜ਼ੀਰਾ ਅੰਦਰ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਜ਼ੀਰਾ ਸਰਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਜ਼ੀਰਾ ਦੀ ਪੁਲਿਸ ਵੱਲੋਂ ਬੀਤੇ ਦਿਨੀਂ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਰੁੱਪ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਸੀ।