ਬਠਿੰਡਾ ਮੈਥੋਡਿਸਟ ਚਰਚ 'ਚ ਮਨਾਇਆ ਕ੍ਰਿਸਮਸ ਦਾ ਤਿਉਹਾਰ
ਜਿੱਥੇ ਪੂਰੀ ਦੁਨੀਆਂ ਦੇ ਵਿੱਚ ਯਸੂ ਮਸੀਹ ਦੇ ਜਨਮ 'ਤੇ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਉਥੇ ਹੀ ਬਠਿੰਡਾ ਦੀ ਇਤਿਹਾਸਕ ਮੈਥੋਡਿਸਟ ਚਰਚ ਵਿੱਚ ਵੀ ਕ੍ਰਿਸਮਸ ਦਾ ਤਿਉਹਾਰ ਧੂਮ ਧਾਮ ਦੇ ਨਾਲ ਮਨਾਇਆ ਗਿਆ, ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੋਮਬੱਤੀਆਂ ਜਲਾ ਕੇ ਸਮੁੱਚੀ ਦੁਨੀਆਂ ਵਿੱਚ ਅਮਨ ਅਤੇ ਸ਼ਾਂਤੀ ਦੀ ਕਾਮਨਾ ਵੀ ਕੀਤੀ ਗਈ। ਬਠਿੰਡਾ ਦੀ ਇਤਿਹਾਸਿਕ ਮੈਥੋਡਿਸਟ ਚਰਚ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਪਾਦਰੀ ਅਨਿਲ ਵਿਲੀਅਮ ਨੇ ਦੱਸਿਆ ਕਿ ਇਸ ਚਰਚ ਨਿਰਮਾਣ ਬ੍ਰਿਟਿਸ਼ ਕਾਲ ਦੇ ਵਿੱਚ 1852 ਦੇ ਵਿੱਚ ਹੋਇਆ ਸੀ, ਜਿੱਥੇ ਹਰ ਸਾਲ ਯਸੂ ਮਸੀਹ ਦੇ ਜਨਮ ਦਿਵਸ 'ਤੇ ਕ੍ਰਿਸਮਸ ਦਾ ਤਿਉਹਾਰ ਬੜੀ ਹੀ ਧੂਮਧਾਮ ਦੇ ਨਾਲ ਸ਼ਰਧਾਲੂਆਂ ਵੱਲੋਂ ਮਨਾਇਆ ਜਾਂਦਾ ਹੈ, ਜਿੱਥੇ ਪਾਦਰੀ ਅਨਿਲ ਵਿਲੀਅਮ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਪੂਰੀ ਦੁਨੀਆਂ ਵਿੱਚ ਸੁੱਖ ਸ਼ਾਂਤੀ ਬਣਾਏ ਰੱਖਣ ਦੀ ਕਾਮਨਾ ਵੀ ਕੀਤੀ ਹੈ।
Last Updated : Dec 25, 2019, 10:38 PM IST